BREAKING NEWS
latest

728x90

 


468x60

35400 ਬੇਸਿਕ ਪੇਅ ਅਤੇ ਦਫਤਰਾਂ ਚੋਂ ਟੈਕਨੀਕਲ ਸਟਾਫ ਨੂੰ ਫੀਲਡ ਚ ਲਗਾਉਣ ਦੀ ਉੱਠੀ ਮੰਗ



ਸਹਾਇਕ ਲਾਈਨਮੈਨਾ ਦੀ ਹੋਈ ਮੀਟਿੰਗ ਚ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਮਹਿਦੂਦਾਂ ਪੁੱਜੇ

 ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ) ਬਿਜਲੀ ਨਿਗਮ 'ਚ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਸਹਾਇਕ ਲਾਈਨਮੈਨਾਂ ਨੇ ਸੁੰਦਰ ਨਗਰ ਡਵੀਜਨ 'ਚ ਮੀਟਿੰਗ ਕਰਕੇ ਵੱਡੇ ਆਰਥਿਕ ਪਾੜੈ ਵਾਲੇ 7ਵੇਂ ਪੇ ਕਮਿਸ਼ਨ ਦੀ ਬਜਾਏ ਛੇਵੇਂ ਪੇਅ ਕਮਿਸ਼ਨ ਤਹਿਤ 35400 ਰੁਪਏ ਬੇਸਿਕ ਦੇਣ ਦੀ ਮੰਗ ਕੀਤੀ ਹੈ। ਇਸਤੋਂ ਇਲਾਵਾ ਉਨ੍ਹਾਂ ਅਪਣੇ ਉੱਤੇ ਗੈਰਕਾਨੂੰਨੀ ਢੰਗ ਨਾਲ ਪਾਏ ਜਾ ਰਹੇ ਬੋਝ ਨੂੰ ਘਟਾਉਣ ਲਈ ਦਫਤਰਾਂ 'ਚ ਲਗਾਏ ਯੋਗ ਟੈਕਨੀਕਲ ਕਾਮਿਆਂ ਨੂੰ ਫੀਲਡ 'ਚ ਭੇਜਣ ਦੀ ਮੰਗ ਵੀ ਕੀਤੀ। ਮੀਟਿੰਗ 'ਚ ਉਨ੍ਹਾਂ ਵੱਲੋਂ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਵੀ ਬੁਲਾਇਆ ਗਿਆ ਸੀ ਜਿਨ੍ਹਾਂ ਨਾਲ ਡਵੀਜਨ ਪ੍ਰਧਾਨ ਬਹਾਦਰ ਸਿੰਘ ਲੁਹਾਰਾ ਨੇ ਵੀ ਸ਼ਮੂਲੀਅਤ ਕੀਤੀ। ਸਹਾਇਕ ਲਾਈਨਮੈਨਾਂ ਨੇ ਫੀਲਡ 'ਚ ਆ ਰਹੀਆਂ ਹੋਰਨਾਂ ਸਮੱਸਿਆਂਵਾਂ ਤੋਂ ਵੀ ਸ੍ਰ ਮਹਿਦੂਦਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਇਸ ਗੱਲ ਦਾ ਵੀ ਰੋਸ ਪ੍ਰਗਟ ਕੀਤਾ ਕਿ ਪਿਛੇ ਜਿਨ੍ਹੇ ਵੀ ਧਰਨੇ ਮੁਜਾਹਰੇ ਜਾਂ ਹੜਤਾਲਾਂ ਹੋਈਆਂ ਹਨ ਉਨ੍ਹਾਂ 'ਚ ਅਸੀਂ ਅਪਣੀਆਂ ਨੌਕਰੀਆਂ ਨੂੰ ਖਤਰੇ 'ਚ ਪਾ ਕੇ ਭਾਗ ਲਿਆ ਹੈ ਪਰ ਜੱਥੇਬੰਦੀਆਂ ਨੂੰ ਜਿਸ ਤਰੀਕੇ ਨਾਲ ਪਹਿਲ ਦੇ ਆਧਾਰ 'ਤੇ 35400 ਰੁਪਏ ਬੇਸਿਕ ਪੇਅ ਦੀ ਮੰਗ ਨੂੰ ਸਰਕਾਰ ਅਤੇ ਮੈਨੇਜਮੈਂਟ ਅੱਗੇ ਰੱਖਣਾ ਚਾਹੀਦਾ ਹੈ, ਲੱਗਦਾ ਨਹੀਂ ਰੱਖਿਆ ਜਾ ਰਿਹਾ। ਉਨ੍ਹਾਂ ਰੋਸ ਜਾਹਰ ਕੀਤਾ ਕਿ ਡਵੀਜਨ/ ਸਬ ਡਵੀਜਨ ਪੱਧਰ 'ਤੇ ਹੁੰਦੇ ਸ਼ੋਸ਼ਣ ਨੂੰ ਰੋਕਣ ਲਈ ਵੀ ਸਥਾਨਿਕ ਲੀਡਰਸ਼ਿਪ ਕੋਈ ਸਾਰਥਿਕ ਕਦਮ ਨਹੀਂ ਚੁੱਕ ਰਹੀ। ਉਨ੍ਹਾਂ ਐਕਸੀਅਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਮੁਲਾਜਮਾਂ ਦੀ ਡਿਊਟੀ ਐਚਟੀ ਲਾਈਨਾਂ 'ਤੇ ਕੰਮ ਕਰਨ ਦੀ ਹੈ ਉਹ ਦਫਤਰਾਂ 'ਚ ਕੰਮ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਐਚਟੀ ਲਾਈਨਾਂ 'ਤੇ ਕੰਮ ਕਰਨ ਦੀ ਕਾਨੂੰਨੀ ਮਨਾਹੀ ਹੈ ਉਨ੍ਹਾਂ ਤੋਂ ਕਈ ਵਾਰ ਜਬਰੀ ਐਚਟੀ ਲਾਈਨਾਂ ਉੱਤੇ ਕੰਮ ਕਰਵਾਇਆ ਜਾਂਦਾ ਹੈ, ਜੋ ਉਨ੍ਹਾਂ ਦਾ ਜਾਨੀ ਨੁਕਸਾਨ ਵੀ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਯੋਗਤਾ ਰੱਖਣ ਵਾਲੇ ਲਾਈਨਮੈਨਾਂ ਨੂੰ ਦਫਤਰਾਂ ਚੋਂ ਹਟਾ ਕੇ ਫੀਲਡ 'ਚ ਲਗਾਇਆ ਜਾਵੇ ਤਾਂ ਖਪਤਕਾਰਾਂ ਦੇ ਨਾਲ ਨਾਲ ਸਾਡੇ ਸਮੇਤ ਕੰਮ ਦਾ ਵਾਧੂ ਬੋਝ ਚੁੱਕੀ ਬੈਠੇ ਜੇਈਆਂ ਨੂੰ ਵੀ ਰਾਹਤ ਮਿਲੇਗੀ ਤੇ ਮਾਨਸਿਕ ਤਨਾਅ ਤੋਂ ਹਲਕੇ ਹੋਏ ਜੇਈ ਖਪਤਕਾਰਾਂ ਨੂੰ ਹੋਰ ਵੀ ਬੇਹਤਰ ਸੇਵਾਵਾਂ ਦੇਣਗੇ। ਸ੍ਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਉਨ੍ਹਾਂ ਦੀ ਗੱਲ ਸੁਣਕੇ ਕਿਹਾ ਕਿ ਸਾਂਝੇ ਥੜੇ ਵੱਲੋਂ ਪਹਿਲਾਂ ਹੀ 35400 ਬੇਸਿਕ ਪੇਅ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸੂਬਾ ਸਕੱਤਰ ਹੋਣ ਦੇ ਨਾਤੇ ਤੁਹਾਡੀ ਮੰਗ ਨੂੰ ਮੇਰੇ ਵੱਲੋਂ ਵੀ ਬਿਜਲੀ ਏਕਤਾ ਮੰਚ ਦੀ ਅਗਵਾਈ ਕਰ ਰਹੀ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਤੱਕ ਪਹੁੰਚਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਖਕਾਲ ਸਮੇਂ 'ਚ ਸਹਾਇਕ ਲਾਈਨਮੈਨਾਂ ਤੋਂ ਐਚਟੀ ਲਾਈਨਾਂ 'ਤੇ ਕੰਮ ਕਰਵਾਉਣਾ ਗੈਰ ਕਾਨੂੰਨੀ ਹੈ ਜਿਸ ਬਾਬਤ ਸਾਰੇ ਸਹਾਇਕ ਲਾਈਨਮੈਨ ਕੋਰਾ ਜਵਾਬ ਦੇਣਾ ਸਿੱਖਣ। ਉਨ੍ਹਾਂ ਦਫਤਰਾਂ ਚੋਂ ਟੈਕਨੀਕਲ ਕਾਮਿਆਂ ਨੂੰ ਫੀਲਡ 'ਚ ਲਗਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਤੁਹਾਡੀ ਜਾਇਜ ਮੰਗ ਲਈ ਹੋਰਨਾਂ ਸਾਥੀਆਂ ਨੂੰ ਨਾਲ ਲੈਕੇ ਸੋਮਵਾਰ ਨੂੰ ਐਕਸੀਅਨ ਸੁੰਦਰ ਨਗਰ ਡਵੀਜਨ ਨੂੰ ਮਿਿਲਆ ਜਾਵੇਗਾ ਤੇ ਲੋੜ ਪੈਣ 'ਤੇ ਸੰਘਰਸ਼ ਵਿੱਢਣ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਹਾਇਕ ਲਾਈਨਮੈਨਾਂ ਨੂੰ ਬੇਨਤੀ ਵੀ ਕੀਤੀ ਕਿ ਅਪਣਾ ਮੰਗ ਪੱਤਰ ਜੁਆਇੰਟ ਫੋਰਮ ਤੇ ਏਕਤਾ ਮੰਚ ਨੂੰ ਵੀ ਦੇਣ ਤਾਂ ਜੋ ਭਵਿੱਖ 'ਚ ਹੋਣ ਵਾਲੀਆਂ ਮੀਟਿੰਗਾਂ 'ਚ ਸਾਂਝਾ ਥੜਾ ਤੁਹਾਡੇ ਮਸਲਿਆਂ ਨੂੰ ਹੋਰ ਵੀ ਤਰਜੀਹ ਦੇਵੇ। ਉਨ੍ਹਾਂ ਸਾਥੀਆਂ ਨੂੰ ਅਪੀਲ ਕੀਤੀ ਕਿ ਲਟਕਦੀਆਂ ਮੰਗਾਂ ਮਨਵਾਉਣ ਲਈ 21 ਮਈ ਤੋਂ ਜੋ "ਵਰਕ ਟੂ ਰੂਲ" ਮੁੜ ਲਾਗੂ ਹੋ ਗਿਆ ਹੈ ਉਸਨੂੰ ਸਖਤੀ ਨਾਲ ਲਾਗੂ ਕਰਦਿਆਂ ਬਣਦੀ ਡਿਊਟੀ ਹੀ ਦਿੱਤੀ ਜਾਵੇ। ਉਨ੍ਹਾਂ ਸਾਰਿਆਂ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ 'ਤੇ ਦਿੱਤੇ ਜਾ ਰਹੇ 24 ਮਈ ਦੇ ਧਰਨੇ ਅਤੇ ਰੋਸ ਮਾਰਚ 'ਚ ਸ਼ਮੂਲੀਅਤ ਕਰਨ ਲਈ ਤਿਆਰੀਆਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾਂ ਮਨਵਾਉਣ 17 ਤੇ 18 ਜੂਨ ਦੀ ਹੜਤਾਲ ਲਈ ਵੀ ਸਾਰੇ ਬਿਜਲੀ ਮੁਲਾਜਮ ਤਿਆਰ ਰਹਿਣ। ਇਸ ਮੌਕੇ ਨਰਿੰਦਰ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਰਮਨਦੀਪ ਸਿੰਘ, ਟਿੰਕੂ ਗੁਪਤਾ, ਬਿੰਦਰ ਕੁਮਾਰ, ਵਿਰੰਦਰ ਕੁਮਾਰ, ਸੁਮਿਤ ਕੁਮਾਰ, ਕਮਲਜੀਤ ਸਿੰਘ, ਵਿਕਾਸ ਕੁਮਾਰ, ਮਨਜੀਤ ਸਿੰਘ, ਬਲਸ਼ੇਰ ਸਿੰਘ, ਵਿਕਰ ਸਿੰਘ, ਹਰਦੀਪ ਸਿੰਘ,ਸਾਧੂ ਸਿੰਘ, ਮਹਿੰਦਰ ਸਿੰਘ ਅਤੇ ਹੋਰ ਹਾਜਰ ਸਨ।

« PREV
NEXT »

Facebook Comments APPID